09
Feb
ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਨੇ ਲੰਬੀ ਜਦੋ-ਜਹਿਦ ਤੋਂ ਬਾਅਦ ਬਾਦਲ ਪ੍ਰਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਈ ਸੀ। ਹਰਿਆਣੇ ਦੇ ਸਿੱਖਾਂ ਨੇ ਵਖਰੀ ਕਮੇਟੀ ਬਣਾ ਕੇ ਧਰਮ ਪ੍ਰਚਾਰ ਦੀ ਲਹਿਰ ਅਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ, ਗੁਰੂ ਕੀ ਗੋਲਕ ਦੀ ਦੁਰਵਰਤੋਂ ਬੰਦ ਕਰਵਾਈ ਸੀ ਪਰ ਹੁਣ ਫਿਰ ਸੁਖਬੀਰ ਸਿੰਘ ਬਾਦਲ ਅਪਣੇ ਜੋਟੀਦਾਰਾਂ ਰਾਹੀਂ ਲੁਕਵੇਂ ਰੂਪ ਵਿਚ ਮੁੜ ਹਰਿਆਣਾ ਕਮੇਟੀ ’ਤੇ ਕਾਬਜ਼ ਹੋਣਾ ਚਾਹੁੰਦਾ ਹੈ ਜਿਸ ਲਈ ਹਰਿਆਣਾ ਕਮੇਟੀ ਦੀ ਵਖਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੜਨ ਵਾਲੇ ਆਗੂਆਂ ਅਤੇ ਉਨ੍ਹਾਂ ਦੇ ਚੁਣੇ ਹੋਏ ਸਾਥੀ ਮੈਂਬਰਾਂ ਨੂੰ ਇਕਜੁਟਤਾ ਵਿਖਾਉਣ ਦੀ ਲੋੜ ਹੈ…
