25
Nov
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਬੈਂਕ ਕਰਮਚਾਰੀਆਂ ਅਤੇ ਦਲਾਲਾਂ ਦੀ ਮਿਲੀਭੁਗਤ ਨਾਲ 10 ਅਤੇ 20 ਰੁਪਏ ਦੇ ਨੋਟਾਂ ਦਾ ਕਾਲੇ ਗੈਰ-ਕਾਨੂੰਨੀ ਕਾਰੋਬਾਰ ਜ਼ੋਰਾਂ ਨਾਲ ਚੱਲ ਰਿਹਾ ਹੈ। ਵਿਆਹ ਸਮਾਗਮਾਂ ਦੌਰਾਨ ਲੋਕਾਂ ਨੂੰ 10-20 ਰੁਪਏ ਦੇ ਨੋਟਾਂ ਨੂੰ ਹਾਰ ਵਜੋਂ ਲੈਣ ਲਈ ਦਲਾਲਾਂ ਕੋਲ ਭੱਜਣਾ ਪੈ ਰਿਹਾ ਹੈ। ਪਿਛਲੇ ਦਿਨੀਂ ਲੋਕਾਂ ਨੇ ਹਰਚੋਵਾਲ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਕਾਹਨੂੰਵਾਨ, ਵਡਾਲਾ ਗ੍ਰੰਥੀਆਂ, ਘੁੰਮਣ, ਕਲਾਨੌਰ, ਧਾਲੀਵਾਲ, ਕਾਦੀਆਂ, ਬਟਾਲਾ, ਗੁਰਦਾਸਪੁਰ, ਧਿਆਨਪੁਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਦੀਨਾਨਗਰ ਆਦਿ ਵਰਗੇ ਵੱਖ-ਵੱਖ ਕਸਬਿਆਂ ਦੇ ਸੀਨੀਅਰ ਬੈਂਕ ਅਧਿਕਾਰੀਆਂ ਤੋਂ 10 ਅਤੇ 20 ਰੁਪਏ ਦੇ ਨੋਟਾਂ ਦੇ ਬੰਡਲ ਮੰਗੇ, ਤਾਂ ਉਨ੍ਹਾਂ ਨੇ ਨੋਟਾਂ ਦੀ ਘਾਟ ਦਾ…
