25
Apr
ਵਾਸ਼ਿੰਗਟਨ : ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਇੱਕ ਵੱਡਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਹੁਣ ਰੂਸ ਅਤੇ ਈਰਾਨ ਦੇ ਤੇਲ ਆਯਾਤ 'ਤੇ ਦਿੱਤੀ ਜਾਣ ਵਾਲੀ ਕਿਸੇ ਵੀ ਕਿਸਮ ਦੀ ਛੋਟ (Waivers) ਨੂੰ ਅੱਗੇ ਨਹੀਂ ਵਧਾਏਗਾ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਵਧਦੇ ਤਣਾਅ ਕਾਰਨ ਵਿਸ਼ਵ ਤੇਲ ਸਪਲਾਈ ਪਹਿਲਾਂ ਹੀ ਸੰਕਟ ਵਿੱਚ ਹੈ। ਈਰਾਨੀ ਤੇਲ ਖੂਹ ਬੰਦ ਹੋਣ ਦੀ ਕਗਾਰ 'ਤੇ ਵਿੱਤ ਮੰਤਰੀ ਬੇਸੈਂਟ ਨੇ ਕੜੇ ਸ਼ਬਦਾਂ ਵਿੱਚ ਕਿਹਾ ਕਿ ਈਰਾਨੀ ਤੇਲ ਲਈ ਦਿੱਤੀਆਂ ਗਈਆਂ ਛੋਟਾਂ ਦੇ ਨਵੀਨੀਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਮਰੀਕੀ ਨਾਕਾਬੰਦੀ ਕਾਰਨ ਈਰਾਨ ਆਪਣਾ ਤੇਲ ਬਾਹਰ ਨਹੀਂ ਭੇਜ…
