08
Feb
ਚੰਡੀਗੜ੍ਹ - ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੰਡੀਗੜ੍ਹ ਸੁਖਨਾ ਲੇਕ ਨੇੜੇ ਇਕ ਪਿੰਡ 'ਚ ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਅਤੇ ਬੰਬ ਦੇ ਆਸੇ ਪਾਸੇ ਮਿੱਟੀ ਦੇ ਗੱਟੇ ਰੱਖੇ ਗਏ ਹਨ ਅਤੇ ਮੌਕੇ ਉੱਤੇ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਕ ਔਰਤ ਨੇ ਚੰਡੀਗੜ੍ਹ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਦੱਸਿਆ ਕਿ ਕੈਂਬਵਾਲਾ ਵਿੱਚ ਇਕ ਕਬਾੜ ਦੀ ਦੁਕਾਨ ਨੇੜੇ ਇਕ ਸ਼ੱਕੀ ਬੰਬ ਪਿਆ ਹੈ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਹਰਕਤ ਵਿੱਚ ਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ। ਐੱਸ. ਐੱਸ. ਪੀ. ਕੰਵਰਦੀਪ ਕੌਰ,…
