Buildings

1,700 ਜਾਨਾਂ ਲੈ ਕੇ ਵੀ ਨਹੀਂ ਰੁਕ ਰਹੀ ਕੁਦਰਤ ਦੀ ਕਰੋਪੀ ! ਇਕ ਵਾਰ ਫ਼ਿਰ ਕੰਬ ਗਈ ਮਿਆਂਮਾਰ ਦੀ ਧਰਤੀ

 ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਦਾ ਕਹਿਰ ਹਾਲੇ ਰੁਕਿਆ ਨਹੀਂ ਕਿ ਅੱਜ ਇਕ ਵਾਰ ਫ਼ਿਰ ਤੋਂ ਮਿਆਂਮਾਰ 5.1 ਤੀਬਰਤਾ ਦੇ ਭੂਚਾਲ ਨਾਲ ਕੰਬ ਗਿਆ ਹੈ। ਇਸ ਵਾਰ ਇਹ ਭੂਚਾਲ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਆਇਆ ਹੈ।  ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਤੋਂ ਮਿਆਂਮਾਰ ਲਗਾਤਾਰ ਭੂਚਾਲ ਦੇ ਝਟਕਿਆਂ ਦੀ ਮਾਰ ਹੇਠ ਹੈ। ਉੱਥੇ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਨੇ ਮਿਆਂਮਾਰ ਤੇ ਥਾਈਲੈਂਡ 'ਚ ਭਾਰੀ ਤਬਾਹੀ ਮਚਾਈ, ਜਿਸ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ 1,700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ,…
Read More