08
Oct
ਗੁਰਪ੍ਰੀਤ ਸਿੰਘ :- CBI ਨੇ ਚੰਡੀਗੜ੍ਹ 'ਚ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ (Sanitary Inspector) ਨੂੰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ (Bribery) ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਸੈਕਟਰ-11 ਮਾਰਕੀਟ ਵਿੱਚ ਕਾਰ ਅੰਦਰ ਟਰੈਪ ਲਗਾ ਕੇ ਕੀਤੀ ਗਈ। 14 ਲੱਖ ਰੁਪਏ ਦੀ ਮੰਗੀ ਗਈ ਸੀ ਰਿਸ਼ਵਤ ਸ਼ਕਤੀ ਸ਼ਰਮਾ ਨੇ ਪ੍ਰਸ਼ਾਂਤ ਤੋਂ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜੋ ਕਿ ਇੱਕ ਠੇਕੇਦਾਰ ਸੀ, ਜੋ ਡੰਪਿੰਗ ਗਰਾਊਂਡ ਤੋਂ ਜੇਸੀਬੀ ਦੀ ਵਰਤੋਂ ਕਰਕੇ ਕੂੜਾ ਚੁੱਕ ਰਿਹਾ ਸੀ। ਠੇਕੇਦਾਰ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ…
