20
Nov
ਪਟਨਾ : ਬਿਹਾਰ ਚੋਣਾਂ ਵਿੱਚ ਐਨਡੀਏ ਦੀ ਭਾਰੀ ਜਿੱਤ ਤੋਂ ਬਾਅਦ ਰਾਜ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਗਿਆ। ਜਨਤਾ ਦਲ (ਯੂਨਾਈਟਿਡ) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਦੌਰਾਨ ਭਾਜਪਾ ਵਿਧਾਇਕ ਦਲ ਦੇ ਨੇਤਾ ਸਮਰਾਟ ਚੌਧਰੀ ਬਿਹਾਰ ਸਰਕਾਰ ਵਿੱਚ ਫਿਰ ਤੋਂ ਉਪ ਮੁੱਖ ਮੰਤਰੀ ਬਣ ਗਏ ਹਨ। ਸਮਰਾਟ ਚੌਧਰੀ ਅਤੇ ਵਿਜੈ ਕੁਮਾਰ ਸਿਨਹਾ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹਨ। ਦੱਸ ਦੇਈਏ ਕਿ ਇਸ ਮੌਕੇ ਵਿਜੇ ਕੁਮਾਰ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਵਣ ਕੁਮਾਰ,…
