06
Dec
ਜਰਮਨੀ ਦੀ ਸੰਸਦ ਨੇ ਰੂਸ ਤੋਂ ਵਧਦੇ ਖਤਰੇ ਨੂੰ ਵੇਖਦਿਆਂ ਆਪਣੀਆਂ ਹਥਿਆਰਬੰਦ ਫੋਰਸਾਂ ਵਿਚ ਫੌਜੀ ਜਵਾਨਾਂ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਤਹਿਤ ਸ਼ੁੱਕਰਵਾਰ ਨੂੰ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਯੋਜਨਾ ਵਿਚ ਨੌਜਵਾਨਾਂ ਲਈ ਲਾਜ਼ਮੀ ਇਲਾਜ ਜਾਂਚ ਦੀ ਵੀ ਵਿਵਸਥਾ ਹੈ। ਉਂਝ ਇਸ ਯੋਜਨਾ ’ਚ ਲਾਜ਼ਮੀ ਫੌਜ ਭਰਤੀ ’ਤੇ ਰੋਕ ਹੈ ਪਰ ਲੋੜ ਪੈਣ ’ਤੇ ਘੱਟ ਤੋਂ ਘੱਟ ਗਿਣਤੀ ’ਚ ਲਾਜ਼ਮੀ ਫੌਜ ਸੇਵਾ ਦੀ ਸੰਭਾਵਨਾ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਸੰਸਦ ਦੇ ਹੇਠਲੇ ਸਦਨ ਬੁੰਦੇਸਟਾਗ ’ਚ 272 ਦੇ ਮੁਕਾਬਲੇ 323 ਵੋਟਾਂ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ, ਜਦੋਂਕਿ ਇਕ ਮੈਂਬਰ ਨੇ ਵੋਟ ਵੰਡ ਵਿਚ ਹਿੱਸਾ ਨਹੀਂ…
