Delhi stampade

ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਮਗਰੋਂ ਸੁਰੱਖਿਆ ਸਖ਼ਤ, ਯਾਤਰੀਆਂ ਦੀ ਭੀੜ ਵਿੱਚ ਹੋਰ ਵਾਧਾ!

ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਮਗਰੋਂ ਸੁਰੱਖਿਆ ਸਖ਼ਤ, ਯਾਤਰੀਆਂ ਦੀ ਭੀੜ ਵਿੱਚ ਹੋਰ ਵਾਧਾ!

ਨੈਸ਼ਨਲ ਟਾਈਮਜ਼ ਬਿਊਰੋ :- ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਰਾਤ ਭਾਜੜ ਵਿਚ 18 ਲੋਕਾਂ ਦੀ ਮੌਤ ਹੋਣ ਮਗਰੋਂ ਸਟੇਸ਼ਨ 'ਤੇ ਸਖ਼ਤ ਸੁਰੱਖਿਆ ਕੀਤੀ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਰੇਲਵੇ ਸੁਰੱਖਿਆ ਬਲ (RPF) ਅਤੇ ਸਰਕਾਰੀ ਰੇਲਵੇ ਪੁਲਸ (GRP) ਨਾਲ ਮਿਲ ਕੇ ਸਟੇਸ਼ਨ 'ਤੇ ਭੀੜ ਨੂੰ ਕਾਬੂ ਕਰਨ ਲਈ ਵਾਧੂ ਕਰਮੀਆਂ ਨੂੰ ਤਾਇਨਾਤ ਕੀਤਾ ਹੈ। ਐਤਵਾਰ ਨੂੰ ਵੀ ਸਟੇਸ਼ਨ 'ਤੇ ਕਾਫੀ ਭੀੜ ਰਹੀ ਅਤੇ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਭੀੜ ਵਿਚਾਲੇ ਟਰੇਨਾਂ ਵਿਚ ਚੜ੍ਹਨ ਲਈ ਸੰਘਰਸ਼ ਕਰਨਾ ਪਿਆ। ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਬੈਰੀਕੇਡ ਲਾਏ ਹਨ। ਗਸ਼ਤ ਵਧਾ ਦਿੱਤੀ ਹੈ…
Read More