24
Jun
ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਰਕਾਰੀ ਨਿਵਾਸ 'ਤੇ 'ਜਨਤਾ ਦਰਸ਼ਨ' ਦੌਰਾਨ ਸੋਮਵਾਰ ਸਵੇਰੇ ਇੱਕ ਕੁੜੀ ਨੇ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਦੁਪਹਿਰ ਤੱਕ ਉਸਨੂੰ ਦਾਖਲਾ ਦੇ ਦਿੱਤਾ ਗਿਆ। 'ਜਨਤਾ ਦਰਸ਼ਨ' ਪ੍ਰੋਗਰਾਮ ਵਿੱਚ ਮੁਰਾਦਾਬਾਦ ਦੀ ਇੱਕ ਕੁੜੀ ਨੇ ਮੁੱਖ ਮੰਤਰੀ ਨੂੰ ਕਿਹਾ, "ਮੈਂ ਸਕੂਲ ਜਾਣਾ ਚਾਹੁੰਦੀ ਹਾਂ ਅਤੇ ਤੁਸੀਂ ਸਕੂਲ ਵਿੱਚ ਮੇਰਾ ਦਾਖਲਾ ਕਰਵਾ ਦਿਓ।" ਮੁੱਖ ਮੰਤਰੀ ਨੇ ਉਸਦੀ ਬੇਨਤੀ ਵੱਲ ਧਿਆਨ ਦਿੱਤਾ ਅਤੇ ਦੁਪਹਿਰ ਨੂੰ ਹੀ ਮੁਰਾਦਾਬਾਦ ਦੇ ਸੀਐੱਲ ਗੁਪਤਾ ਵਰਲਡ ਸਕੂਲ ਵਿੱਚ ਉਸ ਦਾ ਦਾਖਲਾ ਹੋ ਗਿਆ। ਸਕੂਲ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਜਾਣਕਾਰੀ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ…
