05
Aug
ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮੰਗਲਵਾਰ ਦੁਪਹਿਰ ਹਰਸ਼ਲ ਸਥਿਤ ਭਾਰਤੀ ਫੌਜ ਦੇ ਕੈਂਪ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਧਰਾਲੀ ਵਿੱਚ ਮੰਗਲਵਾਰ ਨੂੰ ਬੱਦਲ ਫਟ ਗਿਆ, ਜਿਸ ਕਾਰਨ ਇਲਾਕੇ 'ਚ ਹੜ੍ਹ ਆ ਗਿਆ। ਕੁਦਰਤ ਦਾ ਕਹਿਰ ਬਣੇ ਹੜ੍ਹ ਕਾਰਨ ਪਾਣੀ ਅਤੇ ਮਲਬੇ ਦੇ ਸੈਲਾਬ ਨਾਲ ਹਰ ਪਾਸੇ ਹਾਹਾਕਾਰ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰੀਬ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹਨ। ਹੜ੍ਹ ਦੌਰਾਨ ਪਵਿੱਤਰ ਗੰਗੋਤਰੀ ਧਾਮ ਵੱਲ ਜਾਣ ਵਾਲੇ ਰਸਤਿਆਂ ਦੇ ਸੰਪਰਕ ਟੁੱਟ ਚੁਕੇ ਹਨ ਅਤੇ ਘਟਨਾ ਸਥਾਨ 'ਤੇ ਕਈ ਏਜੰਸੀਆਂ ਐਮਰਜੈਂਸੀ ਲਈ ਭੇਜੀਆਂ ਗਈਆਂ। ਰਿਪੋਰਟਾਂ ਮੁਤਾਬਕ ਹਰੀ…