Uttarkashi

ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

ਗੁਰਪ੍ਰੀਤ ਸਿੰਘ :- ਦੇਰ ਰਾਤ, ਉੱਤਰਕਾਸ਼ੀ ਵਿੱਚ ਗੰਗੋਤਰੀ ਰਾਸ਼ਟਰੀ ਰਾਜਮਾਰਗ ‘ਤੇ ਗੰਗਾਨੀ ਨੇੜੇ ਪੰਜਾਬ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਰ ਬੇਕਾਬੂ ਹੋ ਗਈ ਅਤੇ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ। ਅਜੇ ਮ੍ਰਿਤਕਾਂ ਦੀ ਅਤੇ ਜ਼ਖਮੀਆਂ ਦੇ ਪਛਾਣ ਏ ਵੇਰਵਾ ਪਤਾ ਨਹੀਂ ਲੱਗ ਸਕੇ। ਇਹ ਘਟਨਾ ਰਾਤ 8:08 ਵਜੇ ਦੇ ਕਰੀਬ ਵਾਪਰੀ। ਸਥਾਨਕ ਲੋਕਾਂ ਨੇ ਕਾਰ ਨੂੰ ਖੱਡ ਵਿੱਚ ਡਿੱਗਦੇ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਉੱਤਰਕਾਸ਼ੀ ਦੇ ਜ਼ਿਲ੍ਹਾ…
Read More
ਉੱਤਰਕਾਸ਼ੀ ‘ਚ ਤਬਾਹੀ ਦੌਰਾਨ ਹੈਲੀਪੈਡ ਸਮੇਤ ਰੁੜਿਆ ਆਰਮੀ ਕੈਂਪ, ਕਈ ਜਵਾਨ ਲਾਪਤਾ

ਉੱਤਰਕਾਸ਼ੀ ‘ਚ ਤਬਾਹੀ ਦੌਰਾਨ ਹੈਲੀਪੈਡ ਸਮੇਤ ਰੁੜਿਆ ਆਰਮੀ ਕੈਂਪ, ਕਈ ਜਵਾਨ ਲਾਪਤਾ

ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮੰਗਲਵਾਰ ਦੁਪਹਿਰ ਹਰਸ਼ਲ ਸਥਿਤ ਭਾਰਤੀ ਫੌਜ ਦੇ ਕੈਂਪ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਧਰਾਲੀ ਵਿੱਚ ਮੰਗਲਵਾਰ ਨੂੰ ਬੱਦਲ ਫਟ ਗਿਆ, ਜਿਸ ਕਾਰਨ ਇਲਾਕੇ 'ਚ ਹੜ੍ਹ ਆ ਗਿਆ। ਕੁਦਰਤ ਦਾ ਕਹਿਰ ਬਣੇ ਹੜ੍ਹ ਕਾਰਨ ਪਾਣੀ ਅਤੇ ਮਲਬੇ ਦੇ ਸੈਲਾਬ ਨਾਲ ਹਰ ਪਾਸੇ ਹਾਹਾਕਾਰ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰੀਬ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹਨ। ਹੜ੍ਹ ਦੌਰਾਨ ਪਵਿੱਤਰ ਗੰਗੋਤਰੀ ਧਾਮ ਵੱਲ ਜਾਣ ਵਾਲੇ ਰਸਤਿਆਂ ਦੇ ਸੰਪਰਕ ਟੁੱਟ ਚੁਕੇ ਹਨ ਅਤੇ ਘਟਨਾ ਸਥਾਨ 'ਤੇ ਕਈ ਏਜੰਸੀਆਂ ਐਮਰਜੈਂਸੀ ਲਈ ਭੇਜੀਆਂ ਗਈਆਂ। ਰਿਪੋਰਟਾਂ ਮੁਤਾਬਕ ਹਰੀ…
Read More
ਉੱਤਰਕਾਸ਼ੀ ਦੇ ਯਮੁਨੋਤਰੀ ਰੋਡ ‘ਤੇ ਭਿਆਨਕ ਜ਼ਮੀਨ ਖਿਸਕਣ ਕਾਰਨ ਤਿੰਨ ਸ਼ਰਧਾਲੂ ਮਲਬੇ ਹੇਠ ਦੱਬੇ, ਬਚਾਅ ਕਾਰਜ ਜਾਰੀ

ਉੱਤਰਕਾਸ਼ੀ ਦੇ ਯਮੁਨੋਤਰੀ ਰੋਡ ‘ਤੇ ਭਿਆਨਕ ਜ਼ਮੀਨ ਖਿਸਕਣ ਕਾਰਨ ਤਿੰਨ ਸ਼ਰਧਾਲੂ ਮਲਬੇ ਹੇਠ ਦੱਬੇ, ਬਚਾਅ ਕਾਰਜ ਜਾਰੀ

ਉੱਤਰਕਾਸ਼ੀ : ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਯਾਤਰਾ ਦੌਰਾਨ ਸੋਮਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਭੈਰਵ ਮੰਦਰ ਦੇ ਨੇੜੇ ਫੁੱਟਪਾਥ 'ਤੇ ਸ਼ਾਮ 4 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ, ਜਿਸ ਕਾਰਨ ਤਿੰਨ ਸ਼ਰਧਾਲੂ ਮਲਬੇ ਹੇਠ ਫਸ ਗਏ। ਹਾਦਸੇ ਸਮੇਂ ਸੈਂਕੜੇ ਸ਼ਰਧਾਲੂ ਦਰਸ਼ਨਾਂ ਲਈ ਸੜਕ 'ਤੇ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਐਸਡੀਆਰਐਫ (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ) ਅਤੇ ਪੁਲਿਸ ਫੋਰਸ ਨੂੰ ਮੌਕੇ 'ਤੇ ਭੇਜਿਆ। ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਮੈਡੀਕਲ ਟੀਮ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਵੀ…
Read More
ਉੱਤਰਕਾਸ਼ੀ ਵਿਚ ਹੈਲੀਕਾਪਟਰ ਕ੍ਰੈਸ਼, ਪੰਜ ਲੋਕਾਂ ਦੀ ਦਰਦਨਾਕ ਮੌਤ!

ਉੱਤਰਕਾਸ਼ੀ ਵਿਚ ਹੈਲੀਕਾਪਟਰ ਕ੍ਰੈਸ਼, ਪੰਜ ਲੋਕਾਂ ਦੀ ਦਰਦਨਾਕ ਮੌਤ!

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉੱਤਰਕਾਸ਼ੀ ਦੇ ਗੰਗਨਾਨੀ ਨੇੜੇ ਵਾਪਰਿਆ। ਹੈਲੀਕਾਪਟਰ ਨੇ ਦੇਹਰਾਦੂਨ ਤੋਂ ਉਡਾਣ ਭਰੀ ਸੀ ਅਤੇ ਗੰਗਨਾਨੀ ਤੋਂ ਪਹਿਲਾਂ ਨਾਗ ਮੰਦਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਦੇ ਨਾਲ ਹੀ, ਹੈਲੀਕਾਪਟਰ ਹਾਦਸੇ ਦੀ ਸੂਚਨਾ ਮਿਲਣ ‘ਤੇ ਆਫ਼ਤ ਪ੍ਰਬੰਧਨ QRT, 108 ਐਂਬੂਲੈਂਸ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
Read More