02
Aug
ਚੰਡੀਗੜ੍ਹ, 2 ਅਗਸਤ (ਗੁਰਪ੍ਰੀਤ ਸਿੰਘ) : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਨਾਲ ਰਾਸ਼ਟਰ-ਵਿਆਪੀ 'ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ ਅਭਿਯਾਨ' ਦੀ ਸ਼ੁਰੂਆਤ ਕੀਤੀ। ਇਹ 100-ਹਫ਼ਤੇ ਦਾ ਅਭਿਯਾਨ ਨੌਜਵਾਨਾਂ ਨੂੰ ਨਿਰੰਤਰ ਜਨ-ਜਾਗਰੂਕਤਾ, ਸਮੁਦਾਇਕ ਸਹਿਭਾਗਿਤਾ ਅਤੇ ਸਕਾਰਾਤਮਕ ਗਤੀਵਿਧੀਆਂ ਦੇ ਜ਼ਰੀਏ ਨਸ਼ੇ ਦੇ ਵਿਰੁੱਧ ਸੰਗਠਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟੈਗੋਰ ਥੀਏਟਰ, ਚੰਡੀਗੜ੍ਹ ਤੋਂ ਰਾਸ਼ਟਰੀ ਸ਼ੁਰੂਆਤ ਪ੍ਰੋਗਰਾਮ ਵਿੱਚ ਸਹਿਭਾਗਿਤਾ ਕਰਦੇ ਹੋਏ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਾ ਮੁਕਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਉਣ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ…
