08
Mar
ਜ਼ੀਰਕਪੁਰ : ਜ਼ੀਰਕਪੁਰ ਖੇਤਰ ’ਚ ਪਾਵਰਕਾਮ ਵੱਲੋਂ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਵਸੂਲਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਇਕ ਮਹੀਨੇ ਦੇ ਅੰਦਰ ਡਿਫ਼ਾਲਟਰ ਖ਼ਪਤਕਾਰਾਂ ਤੋਂ ਕਰੀਬ 6 ਕਰੋੜ 68 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ ਇਸ ਮੁਹਿੰਮ ਕਾਰਨ ਬਕਾਇਆ ਰਕਮ ’ਚ ਕਾਫ਼ੀ ਘਟਾਓ ਆਇਆ ਹੈ ਅਤੇ ਖ਼ਪਤਕਾਰ ਵੀ ਆਪਣੀਆਂ ਬਕਾਇਆ ਰਕਮਾਂ ਜਮ੍ਹਾਂ ਕਰਵਾਉਣ ਲਈ ਅੱਗੇ ਆ ਰਹੇ ਹਨ। ਜਾਣਕਾਰੀ ਮੁਤਾਬਕ 31 ਜਨਵਰੀ ਤੱਕ ਜ਼ੀਰਕਪੁਰ ਖੇਤਰ ’ਚ ਬਿਜਲੀ ਬਿੱਲਾਂ ਦੀ ਕੁੱਲ ਬਕਾਇਆ ਰਕਮ ਕਰੀਬ ਸਾਢੇ 62 ਕਰੋੜ ਰੁਪਏ ਸੀ। ਪਾਵਰਕਾਮ ਵੱਲੋਂ ਸ਼ੁਰੂ ਕੀਤੀ ਗਈ ਸਖ਼ਤ ਰਿਕਵਰੀ ਮੁਹਿੰਮ ਤੋਂ ਬਾਅਦ ਹੁਣ ਇਹ ਰਕਮ ਘੱਟ ਕੇ ਲਗਭਗ 55 ਕਰੋੜ…
