22
May
ਜਲੰਧਰ–ਕੁੰਡੀ ਨਾਲ ਸਿੱਧੀ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਬਿਜਲੀ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ 8.39 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ, ਜਦਕਿ ਕਾਨੂੰਨੀ ਕਾਰਵਾਈ ਨੂੰ ਵੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਅਤੇ ਆਸ-ਪਾਸ ਦੇ ਸਰਕਲਾਂ ਵਿਚ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਦਿਆਂ 4 ਵੱਡੇ ਕੇਸ ਫੜੇ ਗਏ ਹਨ। ਕੈਂਟ ਡਿਵੀਜ਼ਨ ਦੇ ਕਰੋਲ ਬਾਗ ਇਲਾਕੇ ਵਿਚ ਇਕ ਸੈਲੂਨ ਵੱਲੋਂ ਕੀਤੀ ਗਈ ਬਿਜਲੀ ਚੋਰੀ ਦੇ ਮਾਮਲੇ ਵਿਚ 3.74 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਕਤ ਵਿਅਕਤੀ ਵੱਲੋਂ ਐੱਲ. ਟੀ. ਲਾਈਨ ਤੋਂ 12…