Fard Kendra employees

ਫਰਦ ਕੇਂਦਰ ‘ਚ ਜਾਣ ਵਾਲੇ ਦੇਣ ਧਿਆਨ, ਨਹੀਂ ਤਾਂ ਹੋਣਾ ਪਵੇਗਾ ਖੱਜਲ

ਨਾਭਾ : ਫਰਦ ਕੇਂਦਰ ਨਾਭਾ ਦੇ ਡਾਟਾ ਆਪ੍ਰੇਟਰਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਸੁਪਰਵਾਈਜ਼ਰ ਹਰਸਿਮਰਨ ਜੀਤ ਸਿੰਘ, ਪਰਮਿੰਦਰ ਕੁਮਾਰ, ਅੰਜੂ ਰਾਣਾ, ਅਸ਼ਵਨੀ ਕੁਮਾਰ ਅਤੇ ਖੁਸ਼ਪ੍ਰੀਤ ਸ਼ਰਮਾ ਨੇ ਕਿਹਾ ਕਿ ਫਰਦ ਕੇਂਦਰਾਂ ’ਚ ਪਿਛਲੇ 15 ਤੋਂ ਜ਼ਿਆਦਾ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ 800 ਤੋਂ ਵੱਧ ਡਾਟਾ ਐਂਟਰੀ ਆਪ੍ਰੇਟਰਾਂ ਦੇ ਭਵਿੱਖ ’ਤੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ ਵਲੋਂ ਜਾਰੀ ਨਵੇਂ ਮੈਨਪਾਵਰ ਟੈਂਡਰ ’ਚ ਸਿਰਫ਼ 674 ਕਰਮਚਾਰੀਆਂ ਦੀ ਲੋੜ ਦਰਸਾਉਣ ਨਾਲ ਲਗਭਗ 133 ਮੌਜੂਦਾ ਆਪ੍ਰੇਟਰਾਂ ਅਤੇ ਸੇਵਾਦਾਰਾਂ ਦੀ ਨੌਕਰੀ ’ਤੇ ਸਿੱਧਾ ਖ਼ਤਰਾ ਬਣ ਗਿਆ…
Read More