14
Feb
ਫਿਰੋਜ਼ਪੁਰ : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਘੱਲਖੁਰਦ 'ਚ ਪੁਰਾਣੀ ਰੰਜਿਸ਼ ਤੇ ਮਾਮੂਲੀ ਝਗੜੇ ਦੇ ਚੱਲਦਿਆਂ ਗੋਲੀਆਂ ਚੱਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੋਨੂੰ ਵਜੋਂ ਹੋਈ ਹੈ। ਨਾਨਕੇ ਪਿੰਡ ਰਹਿ ਰਿਹਾ ਸੀ ਮ੍ਰਿਤਕਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਅਸਲ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੋਪਾਰਾਏ ਦਾ ਰਹਿਣ ਵਾਲਾ ਸੀ, ਪਰ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਨਾਨਕੇ ਪਿੰਡ ਫਿਰੋਜ਼ਸ਼ਾਹ ਵਿੱਚ ਰਹਿ ਰਿਹਾ ਸੀ। ਵਾਰਦਾਤ ਦੌਰਾਨ ਹਮਲਾਵਰਾਂ ਨੇ ਹਰਦੀਪ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ…
