01
Jul
ਬੀਤੇ ਕੁਝ ਦਿਨਾਂ ਤੋਂ ਭਾਰਤ 'ਚ ਮਾਨਸੂਨ ਦਸਤਕ ਦੇ ਰਿਹਾ ਹੈ ਤੇ ਹੁਣ ਤੱਕ ਪੂਰੇ ਦੇਸ਼ 'ਚ ਮਾਨਸੂਨ ਪਹੁੰਚ ਚੁੱਕਾ ਹੈ, ਜਿਸ ਕਾਰਨ ਕਈ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਕਈ ਇਲਾਕਿਆਂ 'ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ ਇੰਡੀਗੋ ਏਅਰਲਾਈਨ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ 'ਚ ਲਿਖਿਆ ਗਿਆ ਹੈ ਕਿ ਭਾਰੀ ਬਾਰਿਸ਼ ਤੇ ਘੱਟ ਵਿਜ਼ੀਬਲਟੀ ਕਾਰਨ ਫਲਾਈਟਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਇਸੇ ਦੌਰਾਨ ਧਰਮਸ਼ਾਲਾ ਤੋਂ ਉੱਡਣ ਵਾਲੀਆਂ ਫਲਾਈਟਾਂ ਦੇਰੀ ਨਾਲ ਉੱਡਣਗੀਆਂ। ਇੰਡੀਗੋ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ…