07
Mar
ਈਰਾਨ-ਇਜ਼ਰਾਈਲ ਜੰਗ ਦਰਮਿਆਨ ਦੁਨੀਆ ਭਰ ਵਿੱਚ ਵਧ ਰਹੀ ਈਂਧਣ ਸੰਬੰਧੀ ਅਨਿਸ਼ਚਿਤਤਾ ਦੇ ਮੱਦੇਨਜ਼ਰ, ਐਲਪੀਜੀ ਸਿਲੰਡਰਾਂ ਦੀ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐਲਪੀਜੀ ਗੈਸ ਸਿਲੰਡਰਾਂ ਦੀ ਬੁਕਿੰਗ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ, ਖਪਤਕਾਰ ਹੁਣ ਪਿਛਲੀ ਡਿਲੀਵਰੀ ਤੋਂ 21 ਦਿਨਾਂ ਬਾਅਦ ਹੀ ਆਪਣਾ ਅਗਲਾ ਐਲਪੀਜੀ ਸਿਲੰਡਰ ਬੁੱਕ ਕਰ ਸਕਣਗੇ। ਪਹਿਲਾਂ, ਇਹ ਮਿਆਦ ਲਗਭਗ 15 ਦਿਨ ਦੀ ਸੀ। ਤੇਲ ਕੰਪਨੀਆਂ ਨੇ ਆਪਣੇ ਸਾਫਟਵੇਅਰ ਵਿੱਚ ਬਦਲਾਅ ਕਰ ਦਿੱਤੇ ਹਨ। ਜਿਸ ਨਾਲ 21 ਦਿਨਾਂ ਤੋਂ ਪਹਿਲਾਂ ਔਨਲਾਈਨ ਬੁਕਿੰਗ ਨਹੀਂ ਹੋ ਸਕੇਗੀ। ਇਹ ਨਿਯਮ ਸ਼ੁੱਕਰਵਾਰ ਨੂੰ ਲਾਗੂ ਹੋਏ ਹਨ ਅਤੇ ਸਾਰੀਆਂ ਗੈਸ ਏਜੰਸੀਆਂ ਨੂੰ ਇਨ੍ਹਾਂ ਦੀ ਸਖ਼ਤੀ…
