16
Dec
ਅਮਰੀਕੀ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਐਂਥਨੀ ਗੇਅਰੀ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਐਂਥਨੀ ਆਪਣੇ ਪ੍ਰਸਿੱਧ ਸੀਰੀਅਲ ‘ਜਨਰਲ ਹਸਪਤਾਲ’ ਵਿੱਚ ਲੂਕ ਸਪੈਂਸਰ ਦੇ ਕਿਰਦਾਰ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਦਿਹਾਂਤ ਐਮਸਟਰਡਮ ਵਿੱਚ ਐਤਵਾਰ ਨੂੰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਯੋਜਨਾਬੱਧ ਸਰਜਰੀ ਦੌਰਾਨ ਆਈਆਂ ਪੇਚੀਦਗੀਆਂ ਉਨ੍ਹਾਂ ਦੀ ਮੌਤ ਦਾ ਕਾਰਨ ਹੋ ਸਕਦੀਆਂ ਹਨ, ਹਾਲਾਂਕਿ ਅਧਿਕਾਰਤ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਯੂਟਾਹ ਦੇ ਵਸਨੀਕ ਐਂਥਨੀ ਗੇਅਰੀ ਨੇ ਯੂਨੀਵਰਸਿਟੀ ਆਫ ਯੂਟਾਹ ਤੋਂ ਥੀਏਟਰ ਦੀ ਸਕਾਲਰਸ਼ਿਪ ਹਾਸਲ ਕੀਤੀ ਸੀ ਅਤੇ 1970 ਦੇ ਦਹਾਕੇ ਵਿੱਚ ਅਦਾਕਾਰੀ ਕਰੀਅਰ ਲਈ ਲਾਸ ਏਂਜਲਸ ਚਲੇ ਗਏ ਸਨ। ਕਰੀਅਰ ਦੀ ਸ਼ੁਰੂਆਤ ਵਿੱਚ…
