02
Jul
ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਅਤੇ ਪੀਓਕੇ ਵਿੱਚ ਹੋਏ ਭਾਰਤੀ "ਆਪਰੇਸ਼ਨ ਸਿੰਦੂਰ" ਤੋਂ ਬਾਅਦ, ਅਪ੍ਰੈਲ ਮਹੀਨੇ ਭਾਰਤ ਸਰਕਾਰ ਵੱਲੋਂ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟਸ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਸੀ।ਇਹ ਕਦਮ ਉਸ ਵਕਤ ਚੁੱਕਿਆ ਗਿਆ ਜਦੋਂ ਉਨ੍ਹਾਂ ਕਲਾਕਾਰਾਂ ਨੇ ਭਾਰਤੀ ਫੌਜ ਅਤੇ ਸਰਕਾਰ ਵਿਰੁੱਧ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਹੁਣ ਦੋ ਮਹੀਨੇ ਬਾਅਦ, 2 ਜੁਲਾਈ ਤੋਂ ਕੁਝ ਢਿੱਲ ਵੇਖਣ ਨੂੰ ਮਿਲੀ ਹੈ। ਮਾਵਰਾ ਹੋਕੇਨ, ਯੁਮਨਾ ਜੈਦੀ, ਆਹਦ ਰਜ਼ਾ ਮੀਰ ਅਤੇ ਦਾਨਿਸ਼ ਤੈਮੂਰ ਵਰਗੇ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਉਂਟਸ ਹੁਣ ਭਾਰਤ ਵਿੱਚ ਫਿਰ ਐਕਸੈੱਸ ਹੋਣ ਲੱਗੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਕਿ ਇਹ ਪਾਬੰਦੀ ਸਰਕਾਰ ਵੱਲੋਂ ਹਟਾਈ…
