25
Nov
ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਵ੍ਹਾਈਟ ਬਾਲ ਕ੍ਰਿਕਟ ਵਿੱਚ ਟੀਮ ਇੰਡੀਆ ਦੇ ਸੁਪਰਸਟਾਰ ਖਿਡਾਰੀ ਅਤੇ ਵੱਡੇ ਮੈਚ ਵਿਨਰ ਹਾਰਦਿਕ ਪੰਡਯਾ ਦੀ ਕ੍ਰਿਕਟ ਦੇ ਮੈਦਾਨ ਵਿੱਚ ਵਾਪਸੀ ਦੀ ਤਾਰੀਖ਼ ਤੈਅ ਹੋ ਗਈ ਹੈ।ਪੰਡਯਾ ਏਸ਼ੀਆ ਕੱਪ 2025 ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਫਾਈਨਲ ਮੁਕਾਬਲਾ ਵੀ ਨਹੀਂ ਖੇਡ ਸਕੇ ਸਨ। ਇਸ ਸੱਟ ਕਾਰਨ ਉਹ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿੱਚ ਵੀ ਟੀਮ ਦਾ ਹਿੱਸਾ ਨਹੀਂ ਹਨ। ਸਈਦ ਮੁਸ਼ਤਾਕ ਅਲੀ ਟਰਾਫੀ ਰਾਹੀਂ ਹੋਵੇਗੀ ਵਾਪਸੀਤੇਜ਼ ਗੇਂਦਬਾਜ਼ੀ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਵਾਪਸੀ ਦੀ ਜਾਣਕਾਰੀ ਬੜੌਦਾ ਟੀਮ ਦੇ ਹੈੱਡ ਕੋਚ ਮੁਕੁੰਦ ਪਰਮਾਰ ਨੇ ਦਿੱਤੀ ਹੈ।…
