Health Department orders

ਸਿਹਤ ਵਿਭਾਗ ਦਾ ਹੁਕਮ, ਸਕੂਲ ਕੰਪਲੈਕਸ ’ਚ ਜੰਕ ਫੂਡ ਤੇ ਐਨਰਜੀ ਡਰਿੰਕ ਵੇਚਣ ’ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ- ਸਕੂਲਾਂ ਵਿਚ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚਣ ’ਤੇ ਪਾਬੰਦੀ ਲੱਗ ਗਈ ਹੈ। ਸਕੂਲ ਕੰਪਲੈਕਸ ਅੰਦਰ ਜੇਕਰ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚੀ ਗਈ ਤਾਂ ਸਬੰਧਤ ਕੰਟੀਨ ਮਾਲਕ ਦੇ ਨਾਲ-ਨਾਲ ਸਕੂਲ ਇੰਚਾਰਜ ਖਿਲਾਫ ਕਾਰਵਾਈ ਹੋ ਸਕਦੀ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਸਮੇਂ-ਸਮੇਂ ’ਤੇ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਕਈ ਸਕੂਲਾਂ ਵਿਚ ਸਥਿਤ ਕੰਟੀਨਾਂ ਅੰਦਰ ਜੰਕ ਫੂਡ ਅਤੇ…
Read More