01
May
ਵਾਸ਼ਿੰਗਟਨ (ਵਾਰਤਾ) ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਟਾਕੋਮਾ ਸ਼ਹਿਰ ਦੇ ਇੱਕ ਹਾਈ ਸਕੂਲ ਵਿੱਚ ਚਾਕੂਬਾਜ਼ੀ ਦੀ ਘਟਨਾ ਵਾਪਰੀ। ਚਾਕੂ ਨਾਲ ਕੀਤੇ ਇਸ ਹਮਲੇ ਵਿੱਚ ਚਾਰ ਸਕੂਲੀ ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ। ਏਬੀਸੀ ਪ੍ਰਸਾਰਕ ਨੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ। ਹਮਲੇ ਵਿਚ ਬੱਚਿਆਂ ਸਮੇਤ ਫੋਸ ਸਕੂਲ ਦਾ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ । ਟਾਕੋਮਾ ਪੁਲਿਸ ਵਿਭਾਗ ਦੀ ਬੁਲਾਰਨ ਸ਼ੈਲਬੀ ਬੋਇਡ ਨੇ ਦੱਸਿਆ ਕਿ ਹਮਲਾਵਰ ਉਸੇ ਸਕੂਲ ਦਾ ਵਿਦਿਆਰਥੀ ਹੈ, ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਮਲੇ ਦੌਰਾਨ ਸ਼ੱਕੀ ਵਿਦਿਆਰਥੀ ਵੀ ਜ਼ਖਮੀ ਹੋ ਗਿਆ ਸੀ। ਜਿਸ ਮਗਰੋਂ…
