hotter

ਜਲੰਧਰ ‘ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ

ਜਲੰਧਰ - ਪੰਜਾਬ ਵਿਚ ਗਰਮੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਵਿਚ ਦੁਬਈ ਤੋਂ ਵੀ ਵੱਧ ਗਰਮੀ ਪੈ ਰਹੀ ਹੈ। ਦੁਬਈ ਵਿਚ ਜਿੱਥੇ ਤਾਪਮਾਨ 36 ਡਿਗਰੀ ਦੇ ਪਾਰ ਪਹੁੰਚਿਆ ਹੈ, ਉਥੇ ਹੀ ਜਲੰਧਰ ਵਿਚ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਹੈ। ਐਤਵਾਰ ਦੁਪਹਿਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਪਹੁੰਚ ਗਿਆ, ਜਿਸ ਕਾਰਨ ਸੜਕਾਂ ’ਤੇ ਸੰਨਾਟਾ ਨਜ਼ਰ ਆਇਆ ਅਤੇ ਲੋਕ ਆਪਣੇ ਘਰਾਂ ਵਿਚ ਤੜੇ ਰਹਿਣ ’ਤੇ ਮਜਬੂਰ ਹੋ ਗਏ। ਇਸ ਕਾਰਨ ਐਤਵਾਰ ਨੂੰ ਸੰਡੇ ਬਾਜ਼ਾਰ ਵਿਚ ਆਮ ਨਾਲੋਂ ਘੱਟ ਗਾਹਕ ਵੇਖਣ ਨੂੰ ਮਿਲੇ ਅਤੇ ਸ਼ਾਮ ਦੇ ਸਮੇਂ ਚੌਪਾਟੀ ’ਤੇ ਵੀ ਰੌਣਕ ਘੱਟ ਰਹੀ।…
Read More