06
Nov
ਭਾਰਤ ਨੇ ਚੌਥੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ 2-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਹੁਣ ਦੋਵੇਂ ਟੀਮਾਂ 8 ਨਵੰਬਰ ਨੂੰ ਆਖਰੀ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ, ਜਿਸ ਵਿੱਚ ਭਾਰਤ 3-1 ਨਾਲ ਜਿੱਤਣਾ ਚਾਹੇਗਾ। ਕਰਾਈਰਾ ਵਿੱਚ ਖੇਡੇ ਗਏ ਚੌਥੇ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ 'ਤੇ 167 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ 18.2 ਓਵਰਾਂ ਵਿੱਚ 119 ਦੌੜਾਂ 'ਤੇ ਆਲ ਆਊਟ ਹੋ ਗਿਆ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ 30 ਦੌੜਾਂ ਤੇ ਮੈਥਿਊ ਸ਼ਾਟਰ ਨੇ 25 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕਿਆ…
