29
Dec
ਨੈਸ਼ਨਲ ਟਾਈਮਜ਼ ਬਿਊਰੋ :- ਇੰਡੋਨੇਸ਼ੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰੀ ਸੁਲਾਵੇਸੀ ਸੂਬੇ ਦੀ ਰਾਜਧਾਨੀ ਮਨਾਡੋ ਵਿਖੇ ਸਥਿਤ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਆਲਮ ਇਹ ਸੀ ਕਿ ਲਾਸ਼ਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਰਹੀ ਹੈ, ਫਿਲਹਾਲ ਇੰਡੋਨੇਸ਼ੀਆਈ ਪੁਲਸ ਲਾਸ਼ਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਪੋਲਡਾ ਸੁਲੂਤ ਦੇ ਲੋਕ ਸੰਪਰਕ ਅਧਿਕਾਰੀ ਅਲਮਸਯਾਹ ਪੀ. ਹਸੀਬੂਆਨ ਦੇ ਅਨੁਸਾਰ, ਪੀੜਤਾਂ ਦੀਆਂ ਲਾਸ਼ਾਂ ਦੀ ਪਛਾਣ ਉੱਤਰੀ ਸੁਲਾਵੇਸੀ ਖੇਤਰੀ ਪੁਲਸ (ਪੋਲਡਾ ਸੁਲੂਤ) ਦੇ ਭਯੰਗਕਾਰਾ ਹਸਪਤਾਲ ਵਿੱਚ ਕੀਤੀ ਜਾ ਰਹੀ ਹੈ। ਹਸੀਬੂਆਨ ਦੇ ਅਨੁਸਾਰ, ਮਨਾਡੋ ਕਾਉਂਟੀ ਦੇ ਪਾਲ…
