ਇਟਲੀ ਚ ਬਰਨਾਲਾ ਦੀ ਧੀ ਨੇ ਚਮਕਾਇਆ ਦੇਸ਼ ਦਾ ਨਾਮ

ਨੈਸ਼ਨਲ ਟਾਈਮਜ਼ ਬਿਊਰੋ :- ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਬਹੁਤ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ। ਉਸ ਵਿੱਚ ਵਿੱਦਿਆ ਦਾ ਵਧੇਰੇ ਯੋਗਦਾਨ ਰਿਹਾ ਹੈ। ਇਟਲੀ ਵਿੱਚ ਵੀ ਪੰਜਾਬੀ ਬੱਚੇ ਜਿਸ ਤਰ੍ਹਾਂ ਚੰਗੇ ਅੰਕ ਪ੍ਰਾਪਤ ਕਰਕੇ ਵਿੱਦਿਅਕ ਖੇਤਰ ਵਿੱਚ ਰਿਕਾਰਡ ਪ੍ਰਾਪਤ ਕਰ ਰਹੇ ਹਨ, ਉਸ ਤੋਂ ਗੋਰੇ ਵੀ ਹੈਰਾਨ ਹਨ। ਅਜਿਹਾ ਹੀ ਇੱਕ ਝੰਡਾ ਗੱਡਿਆ ਹੈ, ਬਰਨਾਲਾ ਜ਼ਿਲ੍ਹੇ ਨਾਲ ਸੰਬੰਧਤ ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਖਹਿਰਾ ਨੇ, ਜਿਸਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕੀਤੀ ਹੈ। 

ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਲੜਕੀ ਦੇ ਚਾਚਾ ਸ੍ਰ. ਭੁਪਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੀ ਧੀ ਕੋਮਲਪ੍ਰੀਤ ਕੌਰ ਖਹਿਰਾ 22 ਸਾਲ, ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਹਾਸਲ ਕਰਕੇ ਪਿੰਡ ਸੰਘੇੜਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਰਾ ਰਾਜਵਿੰਦਰ ਸਿੰਘ ਮਾਨਤੋਵਾ ਜ਼ਿਲ੍ਹੇ ਵਿੱਚ ਲਗਭਗ 25 ਸਾਲ ਤੋਂ ਰਹਿ ਰਿਹਾ ਹੈ ਅਤੇ ਧੀ ਕੋਮਲਪ੍ਰੀਤ ਦਾ ਜਨਮ ਇਟਲੀ ਵਿੱਚ ਹੋਣ ਕਰਕੇ ਉਸ ਨੇ ਮੁੱਢਲੀ ਪੜ੍ਹਾਈ ਇਥੇ ਹੀ ਕੀਤੀ ਹੈ।

ਇਸ ਮੌਕੇ ਮਾਤਾ-ਪਿਤਾ ਵੱਲੋਂ ਆਪਣੀ ਲਾਡਲੀ ਧੀ ਦੀ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਧੀ ਪੜ੍ਹਾਈ ਵਿੱਚ ਹੁਸ਼ਿਆਰ ਸੀ, ਉਸਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿੱਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।

By Gurpreet Singh

Leave a Reply

Your email address will not be published. Required fields are marked *