18
Oct
ਲਹਿਰਾਗਾਗਾ (ਗੁਰਪ੍ਰੀਤ ਸਿੰਘ) : ਐਤਵਾਰ ਦੁਪਹਿਰ ਲਹਿਰਾਗਾਗਾ-ਜਾਖਲ ਰੋਡ 'ਤੇ ਵੀਬੀ ਜੀਰਾਮਜੀ (ਮਨਰੇਗਾ) ਯੋਜਨਾ ਅਧੀਨ ਮਜ਼ਦੂਰਾਂ ਨਾਲ ਹੋਏ ਭਿਆਨਕ ਸੜਕ ਹਾਦਸੇ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਜ਼ਦੂਰ ਸੰਗਠਨਾਂ ਅਤੇ ਪਿੰਡ ਵਾਸੀਆਂ ਨੇ ਸਬੰਧਤ ਵਿਭਾਗਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਅਤੇ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਹਾਦਸੇ ਨੇ ਸਤੰਬਰ 2024 ਵਿੱਚ ਸੁਨਾਮ-ਪਟਿਆਲਾ ਰੋਡ 'ਤੇ ਪਿੰਡ ਬਿਸ਼ਨਪੁਰਾ ਨੇੜੇ ਵਾਪਰੇ ਹਾਦਸੇ ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ, ਜਿਸ ਵਿੱਚ ਸੜਕ ਕਿਨਾਰੇ ਕੰਮ ਕਰ ਰਹੇ ਚਾਰ ਤੋਂ ਪੰਜ ਮਨਰੇਗਾ ਮਜ਼ਦੂਰਾਂ ਨੂੰ ਇੱਕ ਬੇਕਾਬੂ ਟਰੱਕ ਨੇ ਕੁਚਲ ਦਿੱਤਾ ਸੀ। ਸੁਰੱਖਿਆ ਪ੍ਰਬੰਧਾਂ ਦੀ ਘਾਟ…
