17
Nov
ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਹਫ਼ਤੇ ਹੋਏ ਦਿੱਲੀ ਦੇ ਲਾਲ ਕਿਲ੍ਹੇ ਕੋਲ ਹੋਏ ਧਮਾਕੇ ਦੇ ਮਾਮਲੇ ਦੇ ਲਿੰਕ ਪੰਜਾਬ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ (NIA) ਦੀ ਟੀਮ ਵੱਲੋਂ ਲੁਧਿਆਣੇ ਦੇ ਇਕ ਡਾਕਟਰ ਦੇ ਕਲੀਨਿਕ 'ਤੇ ਰੇਡ ਕੀਤੀ ਗਈ ਹੈ। ਇਸ ਮਾਮਲੇ ਵਿਚ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ 13 ਨਵੰਬਰ ਨੂੰ ਹੋਈ ਸੀ, ਪਰ ਇਸ ਦੀ ਸੂਚਨਾ ਅੱਜ ਸਾਹਮਣੇ ਆਈ ਹੈ। NIA ਦੀ ਟੀਮ ਵੱਲੋਂ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਦੇ ਨਜ਼ਦੀਕ ਪੈਂਦੇ ਬਾਲ ਸਿੰਘ ਨਗਰ ਇਲਾਕੇ ਵਿਚ ਡਾਕਟਰ ਜਾਨ…
