07
Feb
ਨੈਸ਼ਨਲ ਟਾਈਮਜ਼ ਬਿਊਰੋ :- ਮਹਾਕੁੰਭ ਨਗਰ ਦੇ ਇਕ ਕੈਂਪ ’ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਜਾਣਕਾਰੀ ਦਿੰਦੇ ਹੋਏ ਖਾਕ ਚੌਕ ਥਾਣੇ ਦੇ ਇੰਸਪੈਕਟਰ ਯੋਗੇਸ਼ ਚਤੁਰਵੇਦੀ ਨੇ ਕਿਹਾ, "ਪੁਰਾਣੀ ਜੀਟੀ ਰੋਡ ’ਤੇ ਤੁਲਸੀ ਚੌਰਾਹਾ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ। ਹਾਲਾਂਕਿ ਫਾਇਰਫਾਈਟਰਾਂ ਨੇ ਅੱਗ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ।" ਉਨ੍ਹਾਂ ਕਿਹਾ ਕਿ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਕਾਰਜ ਜਾਰੀ ਹੈ।
