Mahashivratri

ਸੋਨੀਪਤ: ਦੰਗਲ ਦੌਰਾਨ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ਦੀ ਗੋਲੀ ਮਾਰਕੇ ਹੱਤਿਆ

ਸੋਨੀਪਤ: ਦੰਗਲ ਦੌਰਾਨ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ਦੀ ਗੋਲੀ ਮਾਰਕੇ ਹੱਤਿਆ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਂ ਸ਼ਿਵਰਾਤਰੀ ਮੌਕੇ ਬੁਧਵਾਰ ਨੂੰ ਸੋਨੀਪਤ ਦੇ ਖਰਖੌਦਾ ਇਲਾਕੇ ਦੇ ਕੁੰਡਲ ਪਿੰਡ ’ਚ ਦੰਗਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੁਸ਼ਤੀ ਮੈਚ ਦੌਰਾਨ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮੋਟਰਸਾਈਕਲ ’ਤੇ ਆਏ ਕੁਝ ਬਦਮਾਸ਼ਾਂ ਨੇ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ’ਤੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਲੱਗਦੇ ਹੀ ਰਾਕੇਸ਼ ਡਿੱਗ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਦਿਖਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੇ ਚਾਚਾ ਚੰਦ ਸਿੰਘ ਨੇ ਪੁਲਿਸ ਨੂੰ…
Read More
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਸ਼ਿਵਰਾਤਰੀ ‘ਤੇ ਭਗਵਾਨ ਸ਼ਿਵ ਦਾ ਕੀਤਾ ਜਲਭਿਸ਼ੇਕ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਸ਼ਿਵਰਾਤਰੀ ‘ਤੇ ਭਗਵਾਨ ਸ਼ਿਵ ਦਾ ਕੀਤਾ ਜਲਭਿਸ਼ੇਕ

ਚੰਡੀਗੜ੍ਹ, 26 ਫਰਵਰੀ (ਬਲਵਿੰਦਰ ਸਿੰਘ): ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਭਗਵਾਨ ਸ਼ਿਵ ਨੂੰ ਜਲ ਚੜ੍ਹਾ ਕੇ ਰਾਜ ਦੇ ਲੋਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਬੁੱਧਵਾਰ ਸਵੇਰੇ ਨਵੀਂ ਦਿੱਲੀ ਦੇ ਹਰਿਆਣਾ ਭਵਨ ਕੰਪਲੈਕਸ ਵਿੱਚ ਸਥਿਤ ਮੰਦਰ ਵਿੱਚ ਪ੍ਰਾਰਥਨਾ ਕੀਤੀ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਮਹਾਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਅੱਜ ਬਹੁਤ ਹੀ ਭਾਗਸ਼ਾਲੀ ਮੌਕਾ ਹੈ। ਭਗਵਾਨ ਸ਼ਿਵ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਸਾਰਿਆਂ 'ਤੇ ਬਣਿਆ ਰਹੇ।" ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਮੋਹਨ ਲਾਲ ਬਰੋਲੀ ਵੀ…
Read More
ਅੰਮ੍ਰਿਤਸਰ – ਗੁਰਜੀਤ ਔਜਲਾ ਨੇ ਪ੍ਰਯਾਗਰਾਜ ਵਿਖੇ ਮਹਾਂਕੁੰਭ ਵਿੱਚ ਲਗਾਈ ਪਵਿਤ੍ਰ ਡੁਬਕੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਅੰਮ੍ਰਿਤਸਰ – ਗੁਰਜੀਤ ਔਜਲਾ ਨੇ ਪ੍ਰਯਾਗਰਾਜ ਵਿਖੇ ਮਹਾਂਕੁੰਭ ਵਿੱਚ ਲਗਾਈ ਪਵਿਤ੍ਰ ਡੁਬਕੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਮਹਾਂਕੁੰਭ ਵਿੱਚ ਡੁਬਕੀ ਲਗਾਉਣ ਲਈ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨਕਿ ਉਨ੍ਹਾਂ ਨੂੰ 144 ਸਾਲਾਂ ਬਾਅਦ ਆ ਰਹੇ ਇਸ ਕੁੰਭ ਵਿੱਚ ਡੁਬਕੀ ਲਗਾਉਣ ਦਾ ਮੌਕਾ ਮਿਲਿਆ। ਓਹਨਾਂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਨੇ ਓਹਨਾਂ ਨੇ ਇਸ ਸਮੇਂ ਦਾ ਹਾਣੀ ਬਣਾਇਆ। ਉਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
Read More
ਪੰਜਾਬ ਚ 26 ਫਰਵਰੀ ਨੂੰ ਬੰਦ ਰਹਿਣਗੀਆਂ ਮੀਟ-ਸ਼ਰਾਬ ਦੀਆਂ ਦੁਕਾਨਾਂ!

ਪੰਜਾਬ ਚ 26 ਫਰਵਰੀ ਨੂੰ ਬੰਦ ਰਹਿਣਗੀਆਂ ਮੀਟ-ਸ਼ਰਾਬ ਦੀਆਂ ਦੁਕਾਨਾਂ!

ਨੈਸ਼ਨਲ ਟਾਈਮਜ਼ ਬਿਊਰੋ :- ਦੇਸ਼ ਭਰ ਵਿੱਚ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ। ਇਸ ਕਾਰਨ 25 ਫਰਵਰੀ ਨੂੰ ਕਪੂਰਥਲਾ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਿਹਾ ਹੈ, ਜਿਸ ਕਾਰਨ ਸ਼ੋਭਾ ਯਾਤਰਾ ਦੇ ਰਸਤੇ 'ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਹਾਂਸ਼ਿਵਰਾਤਰੀ ਦੀ ਧਾਰਮਿਕ ਮਹੱਤਤਾ ਨੂੰ ਸਮਝਦੇ ਹੋਏ, ਆਈਏਐਸ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ-2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕਪੂਰਥਲਾ ਜ਼ਿਲ੍ਹੇ ਦੇ ਸਬ ਡਿਵੀਜ਼ਨ…
Read More
ਮਹਾਸ਼ਿਵਰਾਤਰੀ ਮੌਕੇ ਤੇ ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਗਈ!

ਮਹਾਸ਼ਿਵਰਾਤਰੀ ਮੌਕੇ ਤੇ ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਗਈ!

ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਭਗਵਾਨ ਪਰਸ਼ੂਰਾਮ ਭਵਨ ਡੇਰਾਬੱਸੀ ਵੱਲੋਂ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ੁਰੂ ਕੀਤੀ ਗਈ ਸ਼ਿਵ ਮਹਾਪੁਰਾਣ ਕਥਾ ਦੌਰਾਨ ਵਿਆਸ ਪੀਠ ਦੇ ਪਾਠਕ ਭਾਗਵਤ ਪਰਾਸ਼ਰ ਜੀ ਨੇ ਭਗਵਾਨ ਸ਼ੰਕਰ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਕਥਾਵਾਂ ਨੂੰ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਅਤੇ ਤਰਕਸੰਗਤ ਢੰਗ ਨਾਲ ਸੁਣਾਇਆ। 20 ਫਰਵਰੀ ਨੂੰ ਸ਼ੁਰੂ ਹੋਈ ਇਸ ਕਥਾ ਦੌਰਾਨ ਸ੍ਰੀ ਭਾਗਵਤ ਪਰਾਸ਼ਰ ਨੇ ਕਥਾ ਸੁਣਾਉਂਦੇ ਹੋਏ ਭਗਵਾਨ ਸ਼ੰਕਰ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸ਼ਾਸਤਰਾਂ ਚ ਲਿਖੀ ਘਟਨਾਵਾਂ ਬਾਰੇ ਚਾਨਣਾ ਪਾਇਆ । ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਭਗਵਾਨ…
Read More