18
Sep
ਜਲੰਧਰ - ਜਲੰਧਰ ਦੇ ਥਾਣਾ ਨੰਬਰ-1 ਦੇ ਇਲਾਕੇ ਵਿਚ ਆਉਂਦੀ ਇੰਦਰਾ ਕਾਲੋਨੀ ਤੋਂ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਇਕ ਪ੍ਰਵਾਸੀ ਵਿਅਕਤੀ ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿਚ ਲੈ ਗਿਆ ਸੀ। ਲੜਕੀ ਦੇ ਅਗਵਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਇਕ ਟੀਮ ਬਣਾਈ ਅਤੇ ਉਨ੍ਹਾਂ ਨੂੰ ਬਹਿਰਾਈਚ ਭੇਜਿਆ। ਜਲੰਧਰ ਦੀ ਥਾਣਾ ਇਕ ਦੀ ਪੁਲਸ ਨੇ ਉਕਤ ਕੁੜੀ ਨੂੰ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਮੁਲਜ਼ਮ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇਕ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਇਕ ਪ੍ਰਵਾਸੀ ਵਿਅਕਤੀ ਨੇ ਇੰਦਰਾ ਕਾਲੋਨੀ ਤੋਂ ਇਕ ਨਾਬਾਲਗ ਕੁੜੀ ਨੂੰ ਅਗਵਾ…
