18
Sep
ਨੈਸ਼ਨਲ ਟਾਈਮਜ਼ ਬਿਊਰੋ :- ਸੂਬਾ ਸਰਕਾਰ ਵੱਲੋਂ ਸਫਾਈ, ਸੀਵਰੇਜ, ਵਾਟਰ ਸਪਲਾਈ ਤੇ ਸਟ੍ਰੀਟ ਲਾਈਟ ਸਮੇਤ ਸਾਰੇ ਕੰਮਾਂ ਦਾ ਠੇਕਾ ਦਿੱਲੀ ਦੀ ਇੱਕ ਹੀ ਕੰਪਨੀ ਨੂੰ ਦੇਣ ਦੇ ਵਿਰੋਧ ਵਿੱਚ ਨੰਗਲ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ। ਪ੍ਰਦੇਸ਼-ਵਿਆਪੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ। ਨੰਗਲ ਨਗਰ ਕੌਂਸਲ ਦੇ ਮੁੱਖ ਦਫ਼ਤਰ ਨਵਾਂ ਨੰਗਲ ਅੱਗੇ ਧਰਨੇ ‘ਤੇ ਬੈਠੇ ਕਰਮਚਾਰੀ ਪ੍ਰਦੇਸ਼ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਦੀ ਕੰਪਨੀ ਨੂੰ ਦਿੱਤੇ ਠੇਕੇ ਰੱਦ ਕਰਨ ਦੀ ਮੰਗ ਕਰ ਰਹੇ ਹਨ। ਧਰਨੇ ‘ਤੇ ਬੈਠੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕੋ ਕੰਪਨੀ ਨੂੰ ਸਾਰੇ ਠੇਕੇ ਦੇਣ ਨਾਲ ਠੇਕੇਦਾਰੀ ਦੀ ਮਨਮਰਜ਼ੀ ਚੱਲੇਗੀ। ਜੋ…
