17
Sep
ਬਰਨਬੀ (ਅੰਮ੍ਰਿਤ ਢੋਟ): ਨਿਊ ਬਰਨਬੀ ਪਾਰਟੀ (NBP) ਨੇ ਬਰਨਬੀ ਦੀਆਂ 2026 ਦੀਆਂ ਨਗਰ ਨਿਗਮ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਪਲੇਟਫਾਰਮ) ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਜਨਤਕ ਸੁਰੱਖਿਆ, ਕਿਫ਼ਾਇਤੀਪਣ (ਅਫੋਰਡੇਬਿਲਟੀ), ਆਰਥਿਕ ਵਿਕਾਸ, ਆਵਾਜਾਈ, ਪਾਰਕਾਂ ਅਤੇ ਆਲੇ-ਦੁਆਲੇ ਦੀ ਸਫ਼ਾਈ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸਥਾਨਕ ਵਸਨੀਕਾਂ ਨਾਲ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤੇ ਗਏ ਇਸ ਚੋਣ ਮਨੋਰਥ ਪੱਤਰ ਵਿੱਚ ਜਨਤਕ ਥਾਵਾਂ ਅਤੇ ਸਰਕਾਰੀ ਫੰਡਾਂ ਵਾਲੇ ਰਿਹਾਇਸ਼ੀ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ 'ਤੇ ਰੋਕ ਲਗਾਉਣ, ਬਰਨਬੀ ਆਰ.ਸੀ.ਐੱਮ.ਪੀ. (RCMP) ਲਈ ਸਹਿਯੋਗ ਵਧਾਉਣ, ਪੁਲਿਸ ਸਰੋਤਾਂ ਦੀ ਵੰਡ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਰੋਕੀਆਂ ਜਾ ਸਕਣ ਵਾਲੀਆਂ ਸੜਕ ਹਾਦਸਿਆਂ ਦੀਆਂ…
