08
Sep
ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਲਾਲ ਕਿਲ੍ਹਾ ਕੰਪਲੈਕਸ ਤੋਂ ਚੋਰੀ ਹੋਏ ਇੱਕ ਕਰੋੜ ਰੁਪਏ ਦੇ ਕਲਸ਼ ਮਾਮਲੇ ਵਿੱਚ ਅਪਰਾਧ ਸ਼ਾਖਾ ਨੇ ਮੁਲਜ਼ਮ ਨੂੰ ਕਲਸ਼ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਚੋਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇੱਕ ਨਹੀਂ ਸਗੋਂ ਤਿੰਨ ਕਲਸ਼ ਚੋਰੀ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਬਰਾਮਦ ਕਰ ਲਿਆ ਗਿਆ ਹੈ। ਹੋਰ ਮੁਲਜ਼ਮਾਂ ਅਤੇ 2 ਕਲਸ਼ ਬਰਾਮਦ ਕਰਨ ਲਈ ਛਾਪੇਮਾਰੀ ਜਾਰੀ ਹੈ। ਦਰਅਸਲ 'ਚ ਬੀਤੇ ਦਿਨੀਂ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹਾ ਕੰਪਲੈਕਸ ਦੇ 15 ਅਗਸਤ ਪਾਰਕ ਵਿੱਚ ਜੈਨ ਭਾਈਚਾਰੇ ਦਾ ਇੱਕ ਧਾਰਮਿਕ…
