07
Oct
ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਭਾਰਤ ਦੇ ਉੱਭਰਦੇ ਨੌਜਵਾਨ ਸਟਾਰ ਅਭਿਸ਼ੇਕ ਸ਼ਰਮਾ ਨੇ ਏਸ਼ੀਆ ਕੱਪ ਦੌਰਾਨ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ। ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਕੀਤਾ, ਉੱਥੇ ਹੀ ਕੁਲਦੀਪ ਯਾਦਵ ਨੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਨੂੰ ਪਰੇਸ਼ਾਨ ਕੀਤਾ। ਆਈਸੀਸੀ ਨੇ ਹੁਣ ਦੋਵੇਂ ਭਾਰਤੀ ਖਿਡਾਰੀਆਂ ਨੂੰ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤਾ ਹੈ। ਤੀਜਾ ਨਾਮਜ਼ਦ ਜ਼ਿੰਬਾਬਵੇ ਦਾ ਬ੍ਰਾਇਨ ਬੇਨੇਟ ਹੈ, ਜਿਸ ਦਾ ਸਤੰਬਰ ਵੀ ਬਹੁਤ ਸਫਲ ਰਿਹਾ। ਇਨ੍ਹਾਂ ਤਿੰਨਾਂ ਵਿੱਚੋਂ ਸਿਰਫ਼ ਇੱਕ ਨੂੰ ਹੀ ਇਹ ਪੁਰਸਕਾਰ ਦਿੱਤਾ ਜਾਵੇਗਾ। ਅਭਿਸ਼ੇਕ ਸ਼ਰਮਾ ਨੇ ਏਸ਼ੀਆ ਕੱਪ ਦੌਰਾਨ ਵਿਸਫੋਟਕ ਬੱਲੇਬਾਜ਼ੀ ਦਿਖਾਈ। ਜਦੋਂ ਕਿ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ…
