19
Mar
ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਦੋ ਨਾਬਾਲਗਾਂ ਵੱਲੋਂ 11 ਸਾਲ ਦੀ ਇੱਕ ਬੱਚੀ ਨੂੰ ਸ਼ਰਾਬ ਪਿਲਾ ਕੇ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ 15 ਮਾਰਚ ਨੂੰ ਵਾਪਰੀ ਜਦੋਂ ਲੜਕੀ ਉਮਰਕੋਟ ਥਾਣਾ ਖੇਤਰ ਅਧੀਨ ਆਉਂਦੇ ਆਪਣੇ ਘਰ ਨੇੜੇ ਹੋਲੀ ਖੇਡ ਰਹੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਨੇ ਅਗਲੇ ਦਿਨ ਆਪਣੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਲੜਕੀ ਦੇ ਮਾਪਿਆਂ ਨੇ ਬਾਅਦ ਵਿੱਚ ਉਮਰਕੋਟ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਦੋ ਸਥਾਨਕ ਮੁੰਡਿਆਂ ਨੇ ਪਹਿਲਾਂ ਉਨ੍ਹਾਂ ਦੀ ਧੀ ਨੂੰ ਸ਼ਰਾਬ ਪੀਣ…