21
Oct
ਵਾਈ-ਫਾਈ ਦਾ ਲਾਲਚ ਕਈ ਵਾਰ ਭਾਰੀ ਪੈ ਸਕਦਾ ਹੈ। ਭੀੜ ਵਾਲੀਆਂ ਥਾਵਾਂ ਜਿਵੇਂ ਮਾਲ, ਮੈਟਰੋ ਸਟੇਸ਼ਨ ਜਾਂ ਕੈਫੇ 'ਚ ਜਦੋਂ ਮੋਬਾਇਲ ਨੈੱਟਵਰਕ ਕਮਜ਼ੋਰ ਹੁੰਦਾ ਹੈ ਤਾਂ ਲੋਕ ਤੁਰੰਤ ਉਪਲੱਬਧ ਫ੍ਰੀ ਪਬਲਿਕ ਵਾਈ-ਫਾਈ ਨਾਲ ਜੁੜ ਜਾਂਦੇ ਹਨ ਪਰ ਇਹੀ ਲਾਪਰਵਾਹੀ ਸਾਈਬਰ ਠੱਗੀ ਦਾ ਰਸਤਾ ਸਾਫ਼ ਕਰ ਸਕਦੀ ਹੈ। ਫੈਸਟਿਵ ਸੀਜ਼ਨ 'ਚ ਜਦੋਂ ਆਨਲਾਈਨ ਸ਼ਾਪਿੰਗ ਅਤੇ ਡਿਜੀਟਲ ਪੇਮੈਂਟ ਦਾ ਦੌਰ ਤੇਜ਼ ਹੁੰਦਾ ਹੈ, ਉਦੋਂ ਅਜਿਹੇ ਮਾਮਲਿਆਂ 'ਚ ਸਾਵਧਾਨ ਰਹਿਣਾ ਬੇਹੱਦ ਜ਼ਰੂਰੀ ਹੈ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਸਾਈਬਰ ਠੱਗੀ, ਡਾਟਾ ਚੋਰੀ ਅਤੇ ਹੈਕਿੰਗ ਵਰਗੇ ਗੰਭੀਰ ਜ਼ੋਖਮਾਂ ਤੋਂ ਬਚਾ ਸਕਦੀ ਹੈ। ਚਿਤਾਵਨੀ ਹਾਲ ਹੀ 'ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਨੂੰ ਜਨਤਕ ਵਾਈ-ਫਾਈ…
