16
Mar
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ ਕਸ਼ਮੀਰ ਦੇ ‘ਨਾਜਾਇਜ਼’ ਜ਼ਿਕਰ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਇਹ ਵੀ ਆਖਿਆ ਹੈ ਕਿ ਅਜਿਹੀਆਂ ਟਿੱਪਣੀਆਂ ਨਾਲ ਨਾ ਤਾਂ ਪਾਕਿਸਤਾਨ ਦੇ ਦਾਅਵੇ ਜਾਇਜ਼ ਹੋ ਜਾਂਦੇ ਹਨ ਅਤੇ ਨਾ ਹੀ ਸਰਹੱਦ ਪਾਰ ਅਤਿਵਾਦ ਬਾਰੇ ਉਸ ਦੀਆਂ ਸਰਗਰਮੀਆਂ ਨੂੰ ਜਾਇਜ਼ ਠਹਿਰਾਇਆ ਜਾਵੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪੀ. ਹਰੀਸ਼ ਨੇ ਇਸਲਾਮੋਫੋਬੀਆ ਦੇ ਟਾਕਰੇ ਸਬੰਧੀ ਕੌਮਾਂਤਰੀ ਦਿਵਸ ’ਤੇ ਮਹਾਸਭਾ ਦੀ ਗ਼ੈਰਰਸਮੀ ਮੀਟਿੰਗ ’ਚ ਕਿਹਾ, ‘‘ਜਿਵੇਂ ਕਿ ਉਨ੍ਹਾਂ ਦੀ ਆਦਤ ਹੈ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਗਲਤ ਹਵਾਲਾ ਦਿੱਤਾ ਹੈ।’’ ਉਨ੍ਹਾਂ…