24
May
ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਮੋਬਾਈਲ ਫੋਨ ’ਤੇ ਉੱਚੀ ਆਵਾਜ਼ ਵਿਚ ਗਾਣੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੇ ਚਿਹਰੇ ’ਤੇ ਟਾਇਲਟ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ 19 ਮਈ ਨੂੰ ਉੱਤਰੀ ਬੈਂਗਲੁਰੂ ਦੇ ਸਿੱਧਹੱਲੀ ਸਥਿਤ ਐੱਨ. ਐੱਮ. ਐੱਚ. ਲੇਆਉਟ ਵਿਚ ਵਾਪਰੀ ਹੈ। ਪੁਲਸ ਮੁਤਾਬਕ 44 ਸਾਲਾ ਔਰਤ ਦਾ ਸਿਰ ਅਤੇ ਚਿਹਰਾ ਝੁਲਸ ਗਿਆ ਅਤੇ ਹੁਣ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਪੇਸ਼ੇ ਤੋਂ ‘ਬਿਊਟੀਸ਼ੀਅਨ’ ਔਰਤ ਨੇ ਦੋਸ਼ ਲਗਾਇਆ ਹੈ ਕਿ ਰਾਤ ਉਸਦਾ ਪਤੀ ਸ਼ਰਾਬ ਪੀ…
