03
Jul
ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਜਮੇਰ ਵਿਖੇ ਰਾਮਸੇਤੂ ਬ੍ਰਿਜ 'ਤੇ ਸੜਕ ਦਾ ਇਕ ਹਿੱਸਾ ਜ਼ਮੀਨ 'ਚ ਧਸ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਨਿਗਮ ਤੇ ਟ੍ਰੈਫਿਕ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਟੀਮਾਂ ਨੇ ਆ ਕੇ ਸੜਕ ਵਿਚਾਲੇ ਪਏ ਟੋਏ ਨੂੰ ਮਿੱਟੀ ਦੇ ਬੋਰਿਆਂ ਨਾਲ ਢੱਕ ਦਿੱਤਾ ਹੈ। ਰਾਮਸੇਤੂ 'ਤੇ ਸੜਕ ਦੇ ਹੇਠਾਂ ਧਸ ਜਾਣ ਦੇ ਮਾਮਲੇ 'ਚ ਵਿਧਾਨਸਭਾ ਸਪੀਕਰ ਵਾਸੂਦੇਵ ਦੇਵਨਾਨੀ ਨੇ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹ ਕੁਲੈਕਟਰ ਲੋਕ ਬੰਧੂ ਨਾਲ ਇਸ ਮਾਮਲੇ 'ਚ ਗੱਲਬਾਤ ਕਰ ਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਾਂਚ…
