ਵੱਡੀ ਖ਼ਬਰ ; ਰਾਮਸੇਤੂ ‘ਤੇ ਧਸ ਗਈ ਸੜਕ, ਪੈ ਗਿਆ ਟੋਇਆ

ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਜਮੇਰ ਵਿਖੇ ਰਾਮਸੇਤੂ ਬ੍ਰਿਜ ‘ਤੇ ਸੜਕ ਦਾ ਇਕ ਹਿੱਸਾ ਜ਼ਮੀਨ ‘ਚ ਧਸ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਨਿਗਮ ਤੇ ਟ੍ਰੈਫਿਕ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਟੀਮਾਂ ਨੇ ਆ ਕੇ ਸੜਕ ਵਿਚਾਲੇ ਪਏ ਟੋਏ ਨੂੰ ਮਿੱਟੀ ਦੇ ਬੋਰਿਆਂ ਨਾਲ ਢੱਕ ਦਿੱਤਾ ਹੈ।

ਰਾਮਸੇਤੂ ‘ਤੇ ਸੜਕ ਦੇ ਹੇਠਾਂ ਧਸ ਜਾਣ ਦੇ ਮਾਮਲੇ ‘ਚ ਵਿਧਾਨਸਭਾ ਸਪੀਕਰ ਵਾਸੂਦੇਵ ਦੇਵਨਾਨੀ ਨੇ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹ ਕੁਲੈਕਟਰ ਲੋਕ ਬੰਧੂ ਨਾਲ ਇਸ ਮਾਮਲੇ ‘ਚ ਗੱਲਬਾਤ ਕਰ ਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। 

PunjabKesari

ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਮੇਟੀ ਨੂੰ ਮਾਮਲੇ ਦੀ ਜਾਂਚ ਕਰ ਕੇ ਇਸ ਦੀ ਰਿਪੋਰਟ ਦਾਖ਼ਲ ਕਰਵਾਉਣ ਦੇ ਵੀ ਹੁਕਮ ਸੁਣਾਏ ਹਨ।

By Rajeev Sharma

Leave a Reply

Your email address will not be published. Required fields are marked *