04
Sep
ਚੰਡੀਗੜ੍ਹ, 4 ਸਤੰਬਰ 2025 – ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਲੰਮੇ ਸਮੇਂ ਤੱਕ ਸਾਥ ਨਿਭਾਉਣ ਦਾ ਵਾਅਦਾ ਕੀਤਾ ਹੈ। ਇੱਕ ਭਾਵੁਕ ਫੇਸਬੁੱਕ ਵੀਡੀਓ ਰਾਹੀਂ ਦੋਸਾਂਝ ਨੇ ਪੰਜਾਬ ਦੇ ਦਰਦ ਨੂੰ ਸਾਂਝਾ ਕਰਦਿਆਂ ਕਿਹਾ ਕਿ, “ਪੰਜਾਬ ਜ਼ਖ਼ਮੀ ਹੈ, ਹਾਰਿਆ ਨਹੀਂ।” ਉਨ੍ਹਾਂ ਨੇ ਹਿੰਦੀ ਭਾਸ਼ਾ ਵਿੱਚ ਸੰਦੇਸ਼ ਦੇ ਕੇ ਕਿਹਾ ਕਿ ਇਹ ਦਰਦ ਹਰ ਕੋਈ ਸਮਝ ਸਕੇ। ਦੋਸਾਂਝ ਨੇ ਹੜ੍ਹ ਨਾਲ ਬਰਬਾਦ ਹੋਏ ਖੇਤਾਂ, ਮਰੇ ਪਸ਼ੂਆਂ, ਟੁੱਟੇ ਘਰਾਂ, ਉਜੜੇ ਪਰਿਵਾਰਾਂ ਅਤੇ ਜਾਨਾਂ ਦੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਲੜਾਈ ਸਿਰਫ਼ ਖਾਣ-ਪੀਣ ਦਾ ਸਮਾਨ ਵੰਡਣ ਤੱਕ ਸੀਮਿਤ ਨਹੀਂ ਰਹੇਗੀ। “ਹੜ੍ਹ ਮੁੱਕਣ ਤੋਂ ਬਾਅਦ ਵੀ ਮੈਂ…
