08
Apr
ਨੈਸ਼ਨਲ ਟਾਈਮਜ਼ ਬਿਊਰੋ :- ਬਾਲੀਵੁੱਡ ਦੀ diva ਮਲਾਇਕਾ ਅਰੋੜਾ ਅਕਸਰ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਨਵੇਂ ਰਿਸ਼ਤੇ ਕਰਕੇ ਚਰਚਾ 'ਚ ਸੀ, ਕਿਉਂਕਿ ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਨੂੰ IPL ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਕੋਚ ਦੇ ਨਾਲ ਸਟੇਡੀਅਮ ਵਿੱਚ ਵੇਖਿਆ ਗਿਆ ਸੀ। ਇਹ ਖ਼ਬਰ ਹੌਲੀ ਪਈ ਹੀ ਸੀ ਕਿ ਹੁਣ ਉਹ ਇੱਕ ਵਾਰ ਫਿਰ ਚਰਚਾਵਾਂ ਵਿਚ ਆ ਗਈ ਹੈ, ਪਰ ਇਸ ਵਾਰੀ ਵਜ੍ਹਾ ਕੁਝ ਹੋਰ ਹੈ। ਮੰਬਈ ਦੀ ਇੱਕ ਅਦਾਲਤ ਨੇ ਮਲਾਇਕਾ ਅਰੋੜਾ ਖ਼ਿਲਾਫ਼ ਜਮਾਨਤੀ ਵਾਰੰਟ ਜਾਰੀ ਕੀਤਾ ਹੈ, ਕਿਉਂਕਿ ਉਹ ਇੱਕ ਕੇਸ ਦੀ ਸੁਣਵਾਈ 'ਚ ਪੇਸ਼ ਨਹੀਂ ਹੋਈ। ਪੀਟੀਆਈ ਦੀ ਰਿਪੋਰਟ…