SDM

ਇਹ ਸਿਰਫ਼ ਅਭਿਆਸ ਹੈ, ਮੌਕ ਡਰਿੱਲ ‘ਤੇ SDM ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਖਾਸ ਅਪੀਲ

ਸ੍ਰੀ ਮੁਕਤਸਰ ਸਾਹਿਬ - ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਸਿਵਲ ਡਿਫੈਂਸ ਪ੍ਰੋਗਰਾਮ ਦੇ ‘ਆਪ੍ਰੇਸ਼ਨ ਸ਼ੀਲਡ’ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੀ ਨਿਗਰਾਨੀ ਹੇਠ ‘ਮੌਕ ਡਰਿੱਲ’ ਕਰਵਾਈ ਗਈ। ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਇਹ ‘ਮੌਕ ਡਰਿੱਲ’ ਕਰਵਾਈ ਗਈ ਹੈ, ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਘਬਰਾਉਣ ਨਾ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ,  ਸਗੋਂ ਪ੍ਰਸ਼ਾਸਨ ਦਾ…
Read More
ਮਹਿਲਾ ਸਟਾਫ਼ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਵਿਰੁੱਧ SDM ਸਵਾਤੀ ਟਿਵਾਣਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ

ਮਹਿਲਾ ਸਟਾਫ਼ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਵਿਰੁੱਧ SDM ਸਵਾਤੀ ਟਿਵਾਣਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਜਰਮਨਜੀਤ ਸਿੰਘ ਪੁੱਤਰ ਮਲਾਗਰ ਸਿੰਘ ਵਾਸੀ ਪੱਤੋ ਜਵਾਰ ਸਿੰਘ ਵਾਲਾ ਜਿਲ੍ਹਾ Moga ਉੱਪਰ ਨਿਹਾਲ ਸਿੰਘ ਵਾਲਾ ਦੇ SDM Swati Tiwana ਦੀ ਸਿਫਾਰਿਸ਼ ਉੱਪਰ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ, ਮਾੜੀ ਸ਼ਬਦਾਵਲੀ ਵਰਤਣ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਇਕ ਮਹਿਲਾ ਪਟਵਾਰੀ ਨੂੰ ਉਕਤ ਕਥਿਤ ਦੋਸ਼ੀ ਵੱਲੋਂ ਇਕ ਰਿਟਾਇਰਡ ਅਫਸਰ ਦਾ ਮੁੰਡਾ ਹੋਣ ਦਾ ਹਵਾਲਾ ਦੇਕੇ ਰੋਹਬਦਾਰ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਕੰਮ ਕਰਵਾਉਣ ਦੀ ਗੱਲ ਕੀਤੀ ਗਈ। ਮਹਿਲਾ ਮਾਲ ਵਿਭਾਗ ਅਧਿਕਾਰੀ ਨਿਹਾਲ ਸਿੰਘ ਵਾਲਾ ਦੇ ਸਾਹਮਣੇ ਵੀ ਇਸਨੇ ਭੱਦੀ…
Read More
ਡੀ.ਸੀ. ਵੱਲੋਂ ਮਾਲ ਅਫਸਰਾਂ ਅਤੇ ਐਸ ਡੀ ਐਮਜ਼ ਨੂੰ ਸਵਾਮੀਤਵਾ ਸੰਬੰਧੀ ਨਕਸ਼ਿਆਂ ਦੀ ਗਤੀਵਿਧੀ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ

ਡੀ.ਸੀ. ਵੱਲੋਂ ਮਾਲ ਅਫਸਰਾਂ ਅਤੇ ਐਸ ਡੀ ਐਮਜ਼ ਨੂੰ ਸਵਾਮੀਤਵਾ ਸੰਬੰਧੀ ਨਕਸ਼ਿਆਂ ਦੀ ਗਤੀਵਿਧੀ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ

ਮੋਹਾਲੀ, 14 ਫਰਵਰੀ, 2025 (ਗੁਰਪ੍ਰੀਤ ਸਿੰਘ): ਮਾਲ ਅਫਸਰਾਂ ਅਤੇ ਉਪ ਮੰਡਲ ਮੈਜਿਸਟਰੇਟਾਂ ਦੀ ਮਾਸਿਕ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਲਾਲ ਡੋਰਾ ਅੰਦਰਲੇ ਵਸਨੀਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਸਵਾਮੀਤਵਾ ਸਕੀਮ ਤਹਿਤ ਨਕਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਜਲਦ ਮੁਕੰਮਲ ਕਰਨ ਲਈ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀਤਵਾ ਨਾਲ ਸਬੰਧਤ ਪ੍ਰਗਤੀ ਦੀ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੰਮ ਨੂੰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਖਰੜ ਅਤੇ ਮੁਹਾਲੀ ਸਬ ਡਵੀਜ਼ਨਾਂ ਨੂੰ ਸੌਂਪੇ ਗਏ ਨਕਸ਼ੇ-2 ਦੀ ਪੜਤਾਲ ਕਰਨ ਲਈ ਵੀ ਕਿਹਾ। ਇੰਤਕਾਲ ਅਤੇ ਬਟਵਾਰੇ ਦੇ ਪੈਂਡਿੰਗ ਕੇਸਾਂ ਦਾ…
Read More
ਮਾਈਨਿੰਗ ਮਾਫੀਆ ਨਾਲ ਨਜਿੱਠਣ ਗਏ SDM ‘ਤੇ ਜਾਨਲੇਵਾ ਹਮਲਾ, ਇੱਕ ਦੋਸ਼ੀ ਗ੍ਰਿਫ਼ਤਾਰ, 2 ਫਰਾਰ

ਮਾਈਨਿੰਗ ਮਾਫੀਆ ਨਾਲ ਨਜਿੱਠਣ ਗਏ SDM ‘ਤੇ ਜਾਨਲੇਵਾ ਹਮਲਾ, ਇੱਕ ਦੋਸ਼ੀ ਗ੍ਰਿਫ਼ਤਾਰ, 2 ਫਰਾਰ

ਮੰਡੀ: ਮਾਈਨਿੰਗ ਮਾਫੀਆ 'ਤੇ ਛਾਪਾ ਮਾਰਨ ਗਏ ਸਦਰ ਮੰਡੀ ਦੇ ਐਸਡੀਐਮ 'ਤੇ ਸੋਮਵਾਰ ਸ਼ਾਮ ਨੂੰ ਹਮਲਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਇੱਕ ਦੰਦ ਵੀ ਟੁੱਟ ਗਿਆ। ਹਾਦਸੇ ਤੋਂ ਬਾਅਦ, ਐਸਡੀਐਮ ਦਾ ਇਲਾਜ ਖੇਤਰੀ ਹਸਪਤਾਲ ਮੰਡੀ ਵਿੱਚ ਕੀਤਾ ਗਿਆ। ਪੁਲਿਸ ਦੇ ਅਨੁਸਾਰ, ਐਸਡੀਐਮ ਸੋਮਵਾਰ ਨੂੰ ਨੇਰਚੌਕ ਦੇ ਭੰਗਰੋਟੂ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਸਮੇਂ, ਉਹ ਮਾਈਨਿੰਗ ਮਾਫੀਆ ਵਿਰੁੱਧ ਕਾਰਵਾਈ ਕਰਨ ਲਈ ਮੰਡੀ-ਕੁੱਲੂ-ਮਨਾਲੀ ਐਨਐਚ 'ਤੇ ਬਿੰਦਰਾਵਣੀ ਵੱਲ ਰਵਾਨਾ ਹੋਏ। ਇੱਥੇ ਕੁਝ ਲੋਕ ਬਿਆਸ ਨਦੀ ਦੇ ਕੰਢੇ ਮਾਈਨਿੰਗ ਕਰਦੇ ਪਾਏ ਗਏ। ਇਸ ਦੌਰਾਨ, ਸ਼ਰਾਬੀ ਹਾਲਤ ਵਿੱਚ ਇੱਕ ਵਿਅਕਤੀ…
Read More