11
Mar
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਸਵੇਰੇ ਮਾਰਕੀਟ ਖੁੱਲ੍ਹਦੇ ਸਾਰ ਹੀ ਸੈਂਸੈਕਸ 'ਚ ਕਰੀਬ 100 ਅੰਕਾਂ ਦਾ ਵਾਧਾ ਦੇਖਿਆ ਗਿਆ, ਜਦਕਿ ਨਿਫਟੀ 'ਚ ਵੀ ਤੇਜ਼ੀ ਦੇਖੀ ਗਈ। ਹਾਲਾਂਕਿ ਕੁਝ ਦੇਰ ਬਾਅਦ ਹੀ ਸਥਿਤੀ ਬਦਲ ਗਈ ਤੇ ਸੈਂਸੈਕਸ 200 ਤੋਂ ਵੱਧ ਅੰਕ ਹੇਠਾਂ ਡਿੱਗ ਗਿਆ, ਜਦਕਿ ਨਿਫਟੀ 'ਚ ਵੀ 54 ਅੰਕ ਦੀ ਗਿਰਾਵਟ ਦੇਖੀ ਗਈ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 78,031 ਤੇ ਨਿਫਟੀ 24,217 'ਤੇ ਕਾਰੋਬਾਰ ਕਰ ਰਿਹਾ ਸੀ। ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਕਾਰਨ ਘਰੇਲੂ ਬਾਜ਼ਾਰ ਅੱਜ ਮਜ਼ਬੂਤੀ ਨਾਲ ਖੁੱਲ੍ਹੇ ਹਨ…
