ਹਰੇ ਨਿਸ਼ਾਨ ‘ਚ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ, ਮਿੰਟਾਂ ”ਚ ਮੁੜ ਲਾ ਗਿਆ ਗੋਤਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਸਵੇਰੇ ਮਾਰਕੀਟ ਖੁੱਲ੍ਹਦੇ ਸਾਰ ਹੀ ਸੈਂਸੈਕਸ ‘ਚ ਕਰੀਬ 100 ਅੰਕਾਂ ਦਾ ਵਾਧਾ ਦੇਖਿਆ ਗਿਆ, ਜਦਕਿ ਨਿਫਟੀ ‘ਚ ਵੀ ਤੇਜ਼ੀ ਦੇਖੀ ਗਈ। ਹਾਲਾਂਕਿ ਕੁਝ ਦੇਰ ਬਾਅਦ ਹੀ ਸਥਿਤੀ ਬਦਲ ਗਈ ਤੇ ਸੈਂਸੈਕਸ 200 ਤੋਂ ਵੱਧ ਅੰਕ ਹੇਠਾਂ ਡਿੱਗ ਗਿਆ, ਜਦਕਿ ਨਿਫਟੀ ‘ਚ ਵੀ 54 ਅੰਕ ਦੀ ਗਿਰਾਵਟ ਦੇਖੀ ਗਈ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 78,031 ਤੇ ਨਿਫਟੀ 24,217 ‘ਤੇ ਕਾਰੋਬਾਰ ਕਰ ਰਿਹਾ ਸੀ।

ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਕਾਰਨ ਘਰੇਲੂ ਬਾਜ਼ਾਰ ਅੱਜ ਮਜ਼ਬੂਤੀ ਨਾਲ ਖੁੱਲ੍ਹੇ ਹਨ ਤੇ ਉਮੀਦ ਸੀ ਕਿ ਇਹ ਦਿਨ ਭਰ ਹਰੇ ਨਿਸ਼ਾਨ ‘ਤੇ ਬਣੇ ਰਹਿਣਗੇ, ਪਰ ਕੁਝ ਦੇਰ ਬਾਅਦ ਹੀ ਨਿਵੇਸ਼ਕਾਂ ਦੇ ਹੱਥ ਨਿਰਾਸ਼ਾ ਲੱਗੀ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਪਰ ਜੰਗ ਨੂੰ ਜਲਦੀ ਖ਼ਤਮ ਕਰਨ ਵਾਲੇ ਬਿਆਨਾਂ ਤੋਂ ਬਾਅਦ, ਕੱਚਾ ਤੇਲ 100 ਡਾਲਰ ਨੂੰ ਪਾਰ ਕਰਨ ਤੋਂ ਬਾਅਦ 88-90 ਡਾਲਰ ਦੇ ਆਸ-ਪਾਸ ਸਥਿਰ ਹੋ ਗਿਆ ਹੈ। ਇਸ ਨਾਲ ਭਾਰਤੀ ਕੰਪਨੀਆਂ ਦੀ ਇਨਪੁਟ ਲਾਗਤ ਘਟਣ ਦੀ ਉਮੀਦ ਵਧੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਮਾਰਕੀਟ ‘ਚ ਵਾਧਾ ਦੇਖਿਆ ਗਿਆ ਸੀ, ਜੋ ਕਿ ਜੰਗ ਦੇ ਕਰੀਬ 1 ਹਫ਼ਤੇ ਤੋਂ ਬਾਅਦ ਆਇਆ ਸੀ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲੇ ਮਗਰੋਂ ਮਿਡਲ ਈਸਟ ‘ਚ ਸ਼ੁਰੂ ਹੋਈ ਜੰਗ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੰਦੀ ਦੇਖੀ ਗਈ। 

By Gurpreet Singh

Leave a Reply

Your email address will not be published. Required fields are marked *