03
Aug
ਨਵੀਂ ਦਿੱਲੀ (ਰਾਜੀਵ ਸ਼ਰਮਾ): ਸਾਉਣ (ਸ਼੍ਰਾਵਣ) ਦੇ ਪਵਿੱਤਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਅੰਮ੍ਰਿਤ ਵੇਲੇ ਤੋਂ ਹੀ ਇੱਕਠੇ ਹੋ ਕੇ ਜਲ-ਅਭਿਸ਼ੇਕ ਕੀਤਾ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹਿੰਦੂ ਕੈਲੰਡਰ ਵਿੱਚ ਸਭ ਤੋਂ ਪਵਿੱਤਰ ਦਿਨਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਇਸ ਦਿਨ ਨੂੰ ਧਾਰਮਿਕ ਉਤਸ਼ਾਹ, ਭਗਤੀ ਦੇ ਜੈਕਾਰਿਆਂ ਅਤੇ ਮੰਦਰਾਂ ਵਿੱਚ ਵਿਸ਼ੇਸ਼ ਪੂਜਾ-ਅਰਚਨਾ ਨਾਲ ਮਨਾਇਆ ਗਿਆ। ਸਾਉਣ ਦਾ ਮਹੀਨਾ, ਜੋ 30 ਜੁਲਾਈ ਨੂੰ ਸ਼ੁਰੂ ਹੋਇਆ ਸੀ, 28 ਅਗਸਤ ਤੱਕ ਜਾਰੀ ਰਹੇਗਾ। ਇਸ ਦੌਰਾਨ ਆਉਣ ਵਾਲੇ ਸੋਮਵਾਰ ਸ਼ਰਧਾਲੂਆਂ ਲਈ ਵਿਸ਼ੇਸ਼ ਮਹੱਤਵ…
