15
Dec
ਲੁਧਿਆਣਾ : ਸ਼ਨੀਵਾਰ ਰਾਤ ਨੂੰ ਫਿਰੋਜ਼ਪੁਰ ਰੋਡ ’ਤੇ ਵੈਸਟ ਐਂਡ ਮਾਲ ਦੇ ਗਰਾਊਂਡ ਫਲੋਰ ’ਤੇ ਇਕ ਕੱਪੜੇ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਅੱਗ ਪਹਿਲਾਂ ਬਿਲਿੰਗ ਵਿਭਾਗ ’ਚ ਲੱਗੀ ਅਤੇ ਸੰਘਣਾ ਧੂੰਆਂ ਤੇਜ਼ੀ ਨਾਲ ਗਰਾਊਂਡ ਫਲੋਰ ’ਤੇ ਫੈਲ ਗਿਆ। ਧੂੰਏਂ ਨੂੰ ਦੇਖ ਕੇ ਸੈਂਕੜੇ ਖਰੀਦਦਾਰ ਸੁਰੱਖਿਅਤ ਜਗ੍ਹਾ ਵੱਲ ਭੱਜੇ। ਪੰਜ ਮੰਜ਼ਿਲਾ ਮਾਲ ’ਚ ਫਾਇਰ ਅਲਾਰਮ ਸਾਇਰਨ ਵਜਦੇ ਹੀ ਹੋਰ ਖਰੀਦਦਾਰ ਤੇ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਬਾਹਰ ਨਿਕਲ ਗਏ। ਮਾਲ ਪ੍ਰਸ਼ਾਸਨ ਨੇ ਪਹਿਲਾਂ ਅੱਗ ਬੁਝਾਉਣ ਵਾਲੇ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਅੱਗ ਤੇਜ਼ੀ ਨਾਲ ਫੈਲ ਗਈ ਤਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਮਾਲ…
